Skip to main content

ਨਫ਼ਰਤ ਅਪਰਾਧ ਦੀ ਰਿਪੋਰਟ ਕਰੋ ਜਾਂ ਮਦਦ ਲੱਭੋ (Punjabi)

ਹੁਣ ਸਹਾਇਤਾ ਪ੍ਰਾਪਤ ਕਰੋ

ਇਹ ਸਮਝਣ ਲਈ ਹੇਠਾਂ ਦਿੱਤੀਆਂ ਹਿਦਾਇਤਾਂ ਪੜ੍ਹੋ ਕਿ ਤੁਰੰਤ ਸਹਾਇਤਾ ਕਿਵੇਂ ਪ੍ਰਾਪਤ ਕਰਨੀ ਹੈ ਅਤੇ ਕਿਸੇ ਨਫ਼ਰਤ ਦੇ ਅਪਰਾਧ ਦੀ ਰਿਪੋਰਟ ਕਿਵੇਂ ਕਰਨੀ ਹੈ ਜਿਸਨੂੰ ਤੁਸੀਂ ਦੇਖਿਆ ਜਾਂ ਅਨੁਭਵ ਕੀਤਾ ਹੈ।

ਐਮਰਜੈਂਸੀ ਵਿੱਚ, ਤੁਰੰਤ ਮਦਦ ਪ੍ਰਾਪਤ ਕਰਨ ਲਈ 9-1-1 ਜਾਂ ਆਪਣੀ ਸਥਾਨਕ ਪੁਲਿਸ ਨੂੰ ਡਾਇਲ ਕਰੋ।

ਨਫ਼ਰਤ ਅਪਰਾਧ ਦੀ ਰਿਪੋਰਟ ਕਰਨ ਲਈ:

ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਤੁਸੀਂ ਨਫ਼ਰਤ ਅਪਰਾਧ ਦੇ ਸ਼ਿਕਾਰ ਹੋ ਜਾਂ ਤੁਸੀਂ ਨਫ਼ਰਤ ਅਪਰਾਧ ਦੇ ਗਵਾਹ ਹੋ-

ਸਟੈਪ 1: ਆਪਣੇ ਰਾਜ ਜਾਂ ਸਥਾਨਕ ਪੁਲਿਸ ਨੂੰ ਜੁਰਮ ਦੀ ਰਿਪੋਰਟ ਕਰੋ।

  • 9-1-1 ਡਾਇਲ ਕਰੋ ਜਾਂ ਆਪਣੇ ਸਥਾਨਕ ਪੁਲਿਸ ਸਟੇਸ਼ਨ ਨੂੰ ਕਾਲ ਕਰੋ।
  • ਪੁਲਿਸ ਅਧਿਕਾਰੀ ਹੋਰ ਜਾਣਕਾਰੀ ਲਈ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਨ ਕਿਉਂਕਿ ਉਹ ਅਪਰਾਧ ਦੀ ਜਾਂਚ ਕਰਦੇ ਹਨ।

ਸਟੈਪ 2: ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੂੰ ਅਪਰਾਧ ਦੀ ਰਿਪੋਰਟ ਕਰਕੇ ਇਸ ਰਿਪੋਰਟ ਦੀ ਤੁਰੰਤ ਪਾਲਣਾ ਕਰੋ।

  • ਓਂਲਾਈਨ: ਤੁਸੀਂ ਐਫਬੀਆਈ ਨੂੰ ਨਫ਼ਰਤ ਅਪਰਾਧ ਦੀ ਔਨਲਾਈਨ ਰਿਪੋਰਟ ਕਰ ਸਕਦੇ ਹੋ: tips.FBI.gov.
  • ਪੌਪ-ਅੱਪਸ 'ਤੇ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰੋ ਅਤੇ ਨਫ਼ਰਤ ਅਪਰਾਧ ਦੀ ਰਿਪੋਰਟ ਕਰਨ ਲਈ ਔਨਲਾਈਨ ਫਾਰਮ ਭਰੋ।
  • ਫ਼ੋਨ ਰਾਹੀਂ: FBI ਨੂੰ 1-800-CALL-FBI (1-800-225-5324) 'ਤੇ ਕਾਲ ਕਰੋ।
  • ਤੁਸੀਂ ਆਪਣੇ ਸਥਾਨਕ ਐਫਬੀਆਈ ਫੀਲਡ ਦਫਤਰ ਤੱਕ ਵੀ ਪਹੁੰਚ ਸਕਦੇ ਹੋ। www.fbi.gov/contact-us/field-offices 'ਤੇ ਆਪਣੇ ਸਭ ਤੋਂ ਨਜ਼ਦੀਕੀ FBI ਫੀਲਡ ਆਫਿਸ ਲਈ ਫ਼ੋਨ ਨੰਬਰ ਲੱਭੋ।
  • FBI ਹੋਰ ਜਾਣਕਾਰੀ ਲਈ ਤੁਹਾਡੇ ਤੱਕ ਪਹੁੰਚ ਕਰ ਸਕਦੀ ਹੈ ਕਿਉਂਕਿ ਉਹ ਜੁਰਮ ਦੀ ਜਾਂਚ ਕਰਦੇ ਹਨ.

ਐਫ ਬੀ ਆਈ (FBI) ਟੈਲੀਫ਼ੋਨ ਦੁਭਾਸ਼ੀਆਂ ਨੂੰ ਕੰਮ ਤੇ ਰੱਖਦੀ ਹੈ ਤਾਂ ਜੋ ਉਹ ਤੁਹਾਡੇ ਨਾਲ ਗੱਲ ਕਰ ਸਕਣ। ਜਦੋਂ ਤੁਸੀਂ ਕਾਲ ਕਰਦੇ ਹੋਂ ਤਾਂ ਅੰਗਰੇਜੀ ਅਤੇ ਸਪੈਨਿਸ਼ ਵਿੱਚ ਇੱਕ ਮਿੰਟ ਦਾ ਰਿਕਾਰਡ ਕੀਤਾ ਸੰਦੇਸ਼ ਹੋਵੇਗਾ। ਉਦੋਂ ਤਕ ਲਾਈਨ ਤੇ ਬਣੇ ਰਹੋ ਜਦ ਤੱਕ ਤੁਸੀਂ ਕਿਸੇ ਲਾਈਵ ਆਪਰੇਟਰ ਦੀ ਅਵਾਜ਼ ਨਹੀਂ ਸੁਣਦੇ। ਉਸ ਭਾਸ਼ਾ ਦਾ ਨਾਮ ਕਹੋ ਜੋ ਤੁਸੀਂ ਬੋਲਦੇ ਹੋਂ ਅਤੇ ਆਪਰੇਟਰ ਤੁਹਾਨੂੰ ਕਿਸੇ ਯੋਗਤਾ ਪ੍ਰਾਪਤ ਦੁਭਾਸ਼ੀਏ ਨਾਲ ਜੋੜੇਗਾ ਜੋ ਤੁਹਾਨੂੰ ਅਜਿਹੇ ਨਫ਼ਰਤੀ ਅਪਰਾਧ ਦੀ ਰਿਪੋਰਟ ਕਰਨ ਵਿੱਚ ਮਦਦ ਕਰੇਗਾ ਜਿਸ ਬਾਰੇ ਤੁਸੀਂ ਜਾਣਦੇ ਹੋ ਜਾਂ ਤੁਸੀਂ ਅਨੁਭਵ ਕੀਤਾ ਹੈ।

ਤੁਹਾਡੀ ਆਵਾਜ਼ ਮਾਇਨੇ ਰੱ ਰੱਖਦੀ ਹੈ: ਹਰ ਨਫ਼ਰਤ ਵਾਲੀ ਘਟਨਾ ਵਿੱਚ ਅਪਰਾਧ ਸ਼ਾਮਲ ਨਹੀਂ ਹੁੰਦਾ। ਤੁਸੀਂ ਸਿਵਲ ਰਾਈਟਸ ਡਿਵੀਜ਼ਨ ਨੂੰ civilrights.justice.gov 'ਤੇ ਕਿਸੇ ਵੀ ਘਟਨਾ ਦੀ ਰਿਪੋਰਟ ਕਰ ਸਕਦੇ ਹੋ। ਸੰਭਾਵੀ ਨਤੀਜਿਆਂ ਵਿੱਚ ਸ਼ਾਮਲ ਹਨ:

  • ਵਧੇਰੇ ਜਾਣਕਾਰੀ ਲਈ ਪਾਲਣਾ ਕਰਦੇ ਹੋਏ,
  • ਵਿਚੋਲਗੀ ਜਾਂ ਜਾਂਚ ਸ਼ੁਰੂ ਕਰਨਾ,
  • ਹੋਰ ਮਦਦ ਲਈ ਤੁਹਾਨੂੰ ਕਿਸੇ ਹੋਰ ਸੰਸਥਾ ਵੱਲ ਨਿਰਦੇਸ਼ਿਤ ਕਰਨਾ, ਜਾਂ
  • ਤੁਹਾਨੂੰ ਸੂਚਿਤ ਕਰਨਾ ਕਿ ਅਸੀਂ ਮਦਦ ਨਹੀਂ ਕਰ ਸਕਦੇ।

ਘਟਨਾ ਤੋਂ ਪ੍ਰਭਾਵਿਤ ਲੋਕ ਅਤੇ ਭਾਈਚਾਰੇ ਹਾਲੇ ਵੀ ਹੇਠਾਂ ਦਿੱਤੀ ਗਈ ਰਾਹਤ ਲਈ ਯੋਗ ਹੋ ਸਕਦੇ ਹਨ।

ਨਫ਼ਰਤੀ ਅਪਰਾਧ ਕੀ ਹੈ?

ਅਪਰਾਧ

+

ਪੱਖਪਾਤ ਦੇ ਅਧਾਰ ਤੇ ਅਪਰਾਧ ਕਰਨ ਦੀ ਪ੍ਰੇਰਣਾ

=

ਨਫ਼ਰਤੀ ਅਪਰਾਧ

ਨਫ਼ਰਤ: “ਨਫ਼ਰਤ” ਸ਼ਬਦ ਗੁੰਮਰਾਹਕੁੰਨ ਹੋ ਸਕਦਾ ਹੈ। ਜਦੋਂ ਇਸ ਨੂੰ ਕਿਸੇ ਨਫ਼ਰਤ ਅਪਰਾਧ ਕਨੂੰਨ ਵਿੱਚ ਵਰਤਿਆ ਜਾਂਦਾ ਹੈ ਤਾਂ "ਨਫ਼ਰਤ" ਸ਼ਬਦ ਦਾ ਮਤਲਬ ਕ੍ਰੋਧ, ਗੁੱਸਾ ਜਾ ਆਮ ਨਾਪਸੰਦ ਨਹੀਂ ਹੈ। ਇਸ ਸੰਦਰਭ ਵਿੱਚ "ਨਫ਼ਰਤ" ਦਾ ਮਤਲਬ ਉਹਨਾਂ ਲੋਕਾਂ ਜਾਂ ਖਾਸ ਵਿਸ਼ੇਸ਼ਤਾਵਾਂ ਵਾਲੇ ਸਮੂਹਾਂ ਦੇ ਖਿਲਾਫ਼ ਪੱਖਪਾਤ ਕਰਨਾ ਹੈ ਜੋ ਕਨੂੰਨ ਦੁਆਰਾ ਪਰਿਭਾਸ਼ਿਤ ਕੀਤੇ ਜਾਂਦੇ ਹਨ।

ਅਪਰਾਧ: ਨਫ਼ਰਤੀ ਅਪਰਾਧ ਵਿੱਚ “ਅਪਰਾਧ” ਅਕਸਰ ਇੱਕ ਹਿੰਸਕ ਅਪਰਾਧ ਹੁੰਦਾ ਹੈ ਜਿਵੇਂ ਕਿ ਹਮਲਾ, ਕਤਲ, ਅੱਗ ਲਾਉਣਾ, ਭੰਨ ਤੋੜ, ਜਾਂ ਅਜਿਹੇ ਅਪਰਾਧ ਕਰਨ ਦੀਆਂ ਧਮਕੀਆਂ। ਇਸ ਵਿੱਚ ਸਾਜ਼ਿਸ਼ ਕਰਨਾ ਜਾਂ ਕਿਸੇ ਹੋਰ ਵਿਅਕਤੀ ਨੂੰ ਅਜਿਹੇ ਅਪਰਾਧ ਕਰਨ ਲਈ ਕਹਿਣਾ ਵੀ ਸ਼ਾਮਲ ਹੋ ਸਕਦਾ ਹੈ, ਚਾਹੇ ਇਹ ਅਪਰਾਧ ਕਦੇ ਵੀ ਕੀਤਾ ਨਾ ਗਿਆ ਹੋਵੇ।

ਪੱਖਪਾਤ ਜਾਂ ਨਫ਼ਰਤ ਦੀ ਘਟਨਾ: ਪੱਖਪਾਤ ਦੀਆਂ ਕਾਰਵਾਈਆਂ ਜੋ ਅਪਰਾਧ ਨਹੀਂ ਹਨ ਅਤੇ ਇਸ ਵਿੱਚ ਹਿੰਸਾ, ਧਮਕੀਆਂ ਜਾਂ ਜਾਇਦਾਦ ਨੂੰ ਨੁਕਸਾਨ ਸ਼ਾਮਿਲ ਨਹੀਂ ਹੈ।

ਸੰਘੀ ਨਫ਼ਰਤੀ ਅਪਰਾਧ ਕਨੂੰਨ ਇਸ ਆਧਾਰ ਤੇ ਕੀਤੇ ਗਏ ਅਪਰਾਧਾਂ ਨੂੰ ਸ਼ਾਮਲ ਕਰਦੇ ਹਨ:

ਨਸਲ ਅਪਾਹਜਤਾ
ਜਾਤ / ਰਾਸ਼ਟਰੀ ਮੂਲ ਰੰਗ
ਜਿਨਸੀ ਝੁਕਾਓ ਲਿੰਗ
ਲਿੰਗ ਪਛਾਣ ਧਰਮ

ਰਾਜਾਂ ਦੇ ਨਫ਼ਰਤੀ ਅਪਰਾਧ ਕਨੂੰਨ ਵੱਖੋ-ਵੱਖਰੇ ਹੁੰਦੇ ਹਨ। ਜਿਆਦਾਤਰ ਵਿੱਚ ਨਸਲ, ਰੰਗ ਅਤੇ ਧਰਮ ਦੇ ਆਧਾਰ ਤੇ ਕੀਤੇ ਗਏ ਅਪਰਾਧ ਸ਼ਾਮਲ ਹਨ। ਕਈਆਂ ਵਿੱਚ ਹੋਰ ਸ਼੍ਰੇਣੀਆਂ ਵੀ ਸ਼ਾਮਲ ਹਨ।

ਪਹਿਲੀ ਸੋਧ ਅਤੇ ਸੁਤੰਤਰ ਭਾਸ਼ਣ:

ਅਮਰੀਕੀ ਸੰਵਿਧਾਨ ਦੀ ਪਹਿਲੀ ਸੋਧ ਦੇ ਤਹਿਤ ਲੋਕਾਂ ਤੇ ਸਿਰਫ਼ ਉਨ੍ਹਾਂ ਦੇ ਵਿਚਾਰਾਂ ਲਈ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਭਾਵੇਂ ਉਹ ਵਿਚਾਰ ਅਪਮਾਨਜਨਕ ਹੋਣ। ਹਲਾਂਕਿ ਪਹਿਲੀ ਸੋਧ ਉਹਨਾਂ ਲੋਕਾਂ ਦੀ ਸੁਰੱਖਿਆ ਨਹੀਂ ਕਰਦੀ ਜੋ ਕਿਸੇ ਸੁਰੱਖਿਅਤ ਵਿਚਾਰ ਦੇ ਕਾਰਨ ਅਪਰਾਧ ਕਰਦੇ ਹਨ।

ਪੰਜਾਬੀ ਵਿੱਚ ਵਧੇਰੇ ਜਾਣਕਾਰੀ ਲਈ ਹੇਠਾਂ ਦੇਖੋ:

ਪ੍ਰੋਗਰਾਮ ਅਤੇ ਸੇਵਾਵਾਂ

ਅਮਰੀਕੀ ਸਿੱਖਾਂ ਨਾਲ ਭਾਈਵਾਲੀ ਬਣਾਉਣਾ ਅਤੇ

ਅਮਰੀਕੀ ਮੁਸਲਿਮਾਂ ਨਾਲ ਭਾਈਵਾਲੀ ਬਣਾਉਣਾ ਅਤੇ ਉਹਨਾਂ ਨੂੰ ਸ਼ਾਮਲ ਕਰਨਾ

LGBTQ ਭਾਈਚਾਰਿਆਂ ਨਾਲ ਕੰਮ ਕਰਨਾ ਵਧੇਰੇ ਸੁਰੱਖਿਅਤ, ਜ਼ਿਆਦਾ ਸ਼ਾਂਤੀਪੂਰਨ ਭਾਈਚਾਰੇ ਬਣਾਉਣ ਲਈ

ਸਥਾਨਕ ਭਾਈਚਾਰਿਆਂ ਨੂੰ ਸਸ਼ਕਤ ਬਣਾਉਣਾ

ਧਰਮ ਸਥਾਨਾਂ ਦੀ ਰੱਖਿਆ ਕਰਨੀ

ਮੁਸਲਿਮ, ਅਰਬੀ, ਸਿੱਖ, ਦੱਖਣੀ ਏਸ਼ੀਆਈ, ਅਤੇ ਹਿੰਦੂ ਭਾਈਚਾਰਿਆਂ ਨਾਲ ਕੰਮ ਕਰਦਾ ਹੈ

ਕਨੂੰਨ ਅਮਲੀਕਰਨ ਅਤੇ ਭਾਈਚਾਰਿਆਂ ਨਾਲ ਕੰਮ ਕਰਨਾ

ਅਯੋਗਤਾ ‘ਤੇ ਆਧਾਰਿਤ ਵਿਵਾਦਾਂ ਦਾ ਹੱਲ ਕਰਨਾ

Updated November 17, 2023